ਨਵੀਂ ਦਿੱਲੀ, ਭਾਰਤੀ ਡੇਵਿਸ ਕੱਪ ਟੀਮ ਦੇ ਖਿਡਾਰੀ ਰੋਹਨ ਬੋਪੰਨਾ ਅਤੇ ਪੋਲੈਂਡ ਦੇ ਉਸ ਦੇ ਜੋੜੀਦਾਰ ਮਾਰਸਿਨ ਮਾਟਕੋਵਸਕੀ ਨੇ ਮੋਰਾਕੋ ਦੇ ਮਾਰਕੇਚ ਵਿੱਚ ਚੱਲ ਰਹੇ ਏਟੀਪੀ ਗ੍ਰਾਂ ਪ੍ਰੀ ਹਸਨ ਮੋਰਾਕੋ ਓਪਨ ਟੈਨਿਸ ਟੂਰਨਾਮੈਂਟ ਵਿੱਚ ਪੁਰਸ਼ ਡਬਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾਈ ਹੈ। ਬੋਪੰਨਾ ਅਤੇ ਮਾਟਕੋਵਸਕੀ ਨੇ ਪਹਿਲੇ ਗੇੜ ਵਿੱਚ ਨਿਊਜ਼ੀਲੈਂਡ ਦੇ ਮਾਰਕਸ ਡੈਨੀਅਲ ਅਤੇ ਬ੍ਰਾਜ਼ੀਲ ਦੇ ਮਾਰਸੇਲੋ ਡੈਮੋਲਾਈਨਰ ਨੂੰ ਸਿੱਧੇ ਸੈੱਟਾਂ ਵਿੱਚ 6-4, 6-3 ਨਾਲ ਹਰਾਇਆ। ਉਹ ਬੰਗਲੌਰ ਵਿਖੇ ਡੇਵਿਸ ਕੱਪ ਵਿੱਚ ਭਾਰਤ ਨੂੰ ਉਜ਼ਬੇਕਿਸਤਾਨ ’ਤੇ ਜਿੱਤ ਦਿਵਾਉਣ ਤੋਂ ਬਾਅਦ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ।